ਇਟਲੀ ਦੇ ਫੋਰੈਂਸੇ ਵਿਖੇ ਦੂਸਰੇ ਵਿਸ਼ਵ ਯੁੱਧ ਚ ਸ਼ਹੀਦ ਹੋਏ ਫੌਜੀਆਂ ਦਾ 10 ਵਾਂ ਸ਼ਹੀਦੀ ਸਮਾਗਮ ਆਯੋਜਿਤ
Più informazioni su

ਮਿਲਾਨ (ਦਲਜੀਤ ਮੱਕੜ) ਇਟਲੀ ਦੇ ਸੂਬਾ ਤੋਸਕਾਨਾ ਚ ਪੈਂਦੇ ਸ਼ਹਿਰ ਫੋਰੈਂਸੇ ਵਿਖੇ 10 ਅਗਸਤ ਨੂੰ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ) ਇਟਲੀ ਅਤੇ ਕਮੂਨੇ ਦੀ ਫੋਰੈਂਸੇ ਵਲੋਂ ਮਿਲਕੇ ਦੂਸਰੇ ਵਿਸ਼ਵ ਯੁੱਧ ਚ ਸ਼ਹੀਦ ਹੋਏ ਫੌਜੀਆਂ ਦਾ 10 ਵਾਂ ਸ਼ਹੀਦੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਪ੍ਰਧਾਨ ਸ. ਪ੍ਰਿਥੀਪਾਲ ਸਿੰਘ ਨੇ ਦਸਿਆ ਕਿ ਇਸ ਸ਼ਹੀਦੀ ਸਮਾਗਮ ਮੌਕੇ ਪਹਿਲਾਂ ਸੁਖਮਨੀ ਸਹਿਬ ਦੇ ਪਾਠ ਕੀਤੇ ਗਏ।ਉਪਰੰਤ ਬੱਚੀਆਂ ਈਸ਼ੂ ਤੇ ਨੂਰ ਕੌਰ ਨੇ ਕੀਰਤਨ ਕਰਕੁੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਭਾਈ ਭੁਪਿੰਦਰ ਸਿੰਘ ਨੇ ਅਰਦਾਸ ਕੀਤੀ।ਦੂਸਰੇ ਵਿਸ਼ਵ ਯੁੱਧ ਚ ਸ਼ਹੀਦ ਹੋਏ ਫੌਜੀਆਂ ਬਣੀ ਸ਼ਹੀਦੀ ਸਮਾਰਕ ਤੇ ਪ੍ਰਧਾਨ ਪ੍ਰਿਥੀਪਾਲ ਸਿੰਘ ਤੇ ਸਤਿਨਾਮ ਸਿੰਘ, ਜਸਵੀਰ ਸਿੰਘ, ਇਕਬਾਲ ਸਿੰਘ ਸੋਢੀ, ਰਾਵਿੰਦਰ ਸਿੰਘ ਭਾੳੇੁ ਤੇ ਭੁਪਿੰਦਰ ਸਿੰਘ ਕੰਗ ਨੇ ਸ਼ਹੀਦਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਜਿਸਤੋਂ ਬਾਅਦ ਵਾਇਸ ਮੇਅਰ ਨੇ ਆਪਣੇ ਭਾਸ਼ਨ ਵਿਚ ਸਿੱਖ ਕੌਮ ਦੀ ਸਰਾਹਨਾ ਕੀਤੀ ਅਤੇ ਹੋਰ ਪ੍ਰਸ਼ਾਸ਼ਨਿਕ ਮੈਂਬਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।ਬਾਅਦ ਵਿਚ ਵਰਲੱਡ ਸਿੱਖ ਸ਼ਹੀਦ ਮਿਲਟਰੀ (ਰਜਿ) ਇਟਲੀ ਵਲੋਂ ਸੈਕਟਰੀ ਸਤਨਾਮ ਸਿੰਘ ਨੇ ਵਿਚਾਰਾਂ ਦੀ ਸਾਂਝ ਪਾਈ ਅਤੇ ਸੰਗਤਾਂ ਦਾ ਧੰਨਵਾਦ ਕੀਤਾ। 11 ਅਗਸਤ ਨੂੰ ਸਿਖ ਫੌਜਾਂ ਵਲੋਂ ਫਰੈਂਸੇ ਸ਼ਹਿਰ ਨੂੰ ਹਿਟਲਰ ਤੋਂ ਅਜਾਦ ਕਰਵਾਕੇ ਇਟਲੀ ਦੇ ਹਵਾਲੇ ਕਰ ਦਿਤਾ ਸੀ, ਇਸ ਸ਼ਹਿਰ ਦਾ 82 ਵਾਂ ਆਜਾਦੀ ਦਿਵਸ ਮਨਾਇਆ ਗਿਆ, ਆਜਾਦੀ ਦਿਹਾੜਾ ਦੇ ਸਮਾਗਮ ਵਿੱਚ ਸ਼ਹਿਰ ਦੇ ਪ੍ਰਸ਼ਾਸ਼ਨ ਸਮੇਤ ਫੌਜ, ਪੁਲਿਸ, ਕਾਰਾਬਨੇਰੀ, ਲੋਕਲ ਪੁਲਿਸ ਤੇ ਆਜਾਦੀ ਘੁਲਾਟੀਏ ਤੇ ਤਕਰੀਬਨ 40 ਦੇ ਕਰੀਬ ਸ਼ਹਿਰਾਂ ਦੇ ਮੇਅਰ ਵੀ ਪਹੁੰਚੇ ਹੋਏ ਸਨ। ਇਸ ਮੌਕੇ ਵੀ ਵਰਲੱਡ ਸਿੱਖ ਸ਼ਹੀਦ ਕਮੇਟੀ (ਰਾਜਿ 🙂 ਦੇ ਮੈਂਬਰਾਂ ਨੇ ਹਾਜਰੀ ਭਰੀ। ਫਰੈਂਸੇ ਦੀ ਮੇਅਰ ਨੇ ਭਾਰਤੀ ਫੌਜ ਦੇ ਜਵਾਨਾਂ ਦੀਆਂ ਰੱਜਕੇ ਤਾਰੀਫ ਕੀਤੀਆਂ ਤੇ ਕਿਹਾ ਕਿ ਭਾਰਤੀ ਆਰਮੀ ਚ ਸਿੱਖ ਰੈਜਮੈਂਟ ਨੇ ਬਿਨਾ ਜਾਨਾਂ ਦੀ ਪਰਵਾਹ ਕੀਤੇ ਇਟਲੀ ਨੂੰ ਆਜਾਦ ਕਰਵਾਇਆ ਤੇ ਕਿਹਾ ਮੈਂ ਅੱਜ ਖੁਸ਼ ਹਾਂ ਕਿ ਸਿੱਖ ਸਾਡੇ ਚ ਬੈਠੇ ਹਨ ਤੇ ਵਰਲੱਡ ਸਿੱਖ ਸ਼ਹੀਦ ਕਮੇਟੀ ਵਲੋਂ ਕਰਵਾਏ 10ਵੇਂ ਸ਼ਹੀਦੀ ਦਿਵਸ ਵਿਚ ਸ਼ਾਮਿਲ ਹੋਏ ਮੈਂਬਰਾਂ ਵਿੱਚ ਹੋਰਨਾਂ ਤੋਂ ਇਲਾਵਾ ਪਰਿਮੰਦਰ ਸਿੰਘ, ਬਿੰਦਰ ਸਿੰਘ, ਹਰਪ੍ਰੀਤ ਸਿੰਘ ਹੈਪੀ ਜ਼ੀਰਾ, ਚਰਨਜੀਤ ਸਿੰਘ ਪ੍ਰਧਾਨ ਸਿੱਖ ਕਮਿਊਨਟੀ ਫਰੈਂਸਾ, ਗੋਗਾ ਸਿੰਘ ਤੇ ਬਹੁਤ ਸਾਰੇ ਸੱਜਣੇ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਗੁਰੂ ਲੰਗਰ ਅਟੁਟ ਵਰਤਾਏ ਗਏ ਤੇ ਲੰਗਰਾਂ ਸੇਵਾ ਗੁਰੂਦੁਆਰਾ ਸਾਹਿਬ ਤੇਰਾਨੋਵੇ ਨੇ ਕੀਤੀ।
Accedi o registrati per commentare questo articolo.
L'email è richiesta ma non verrà mostrata ai visitatori. Il contenuto di questo commento esprime il pensiero dell'autore e non rappresenta la linea editoriale di QuiBrescia, che rimane autonoma e indipendente. I messaggi inclusi nei commenti non sono testi giornalistici, ma post inviati dai singoli lettori che possono essere automaticamente pubblicati senza filtro preventivo. I commenti che includano uno o più link a siti esterni verranno rimossi in automatico dal sistema.